Need another language?
முதுமைக்கால மறதி நோய் (டிமென்ஷியா) என்றால் என்ன?
டிமென்ஷியா என்பது சாதாரண வயதானதன் ஒரு பகுதி மட்டுமல்ல. இது அல்சைமர் போன்ற நமது மூளையைப் பாதிக்கும் நோய்களால் ஏற்படுகிறது.
ડિમેન્શિયા એટલે શું?
બધા જ વૃદ્ધ લોકોને ડિમેન્શિયા નથી થતું. ડિમેન્શિયા અનેક બીમારીઓને કારણે થાય છે.
ਡਿਮੈਂਸ਼ੀਆ ਅਜਿਹੀ ਚੀਜ਼ ਨਹੀਂ ਹੈ ਜੋ ਹਰ ਕਿਸੇ ਨੂੰ ਉਮਰ ਵਧਣ ਦੇ ਨਾਲ ਹੁੰਦੀ ਹੈ। ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਕਾਰਨ ਹੋ ਸਕਦਾ ਹੈ।
ਡਿਮੈਂਸ਼ੀਆ (ਦਿਮਾਗੀ ਕਮਜ਼ੋਰੀ) ਕੀ ਹੈ?
ਸਾਡਾ ਦਿਮਾਗ ਹਰ ਚੀਜ਼, ਜੋ ਅਸੀਂ ਸੋਚਦੇ, ਮਹਿਸੂਸ ਕਰਦੇ, ਯਾਦ ਕਰਦੇ ਅਤੇ ਕਰਦੇ ਹਾਂ, ਨੂੰ ਨਿਯੰਤ੍ਰਿਤ ਕਰਦਾ ਹੈ।
ਅਜਿਹੀਆਂ ਬਿਮਾਰੀਆਂ ਹਨ ਜੋ ਵਿਅਕਤੀ ਦੇ ਦਿਮਾਗ ਨੂੰ ਸਹੀ ਢੰਗ ਨਾਲ ਕੰਮ ਕਰਨ ਤੋਂ ਰੋਕਦੀਆਂ ਹਨ। ਜਦੋਂ ਕਿਸੇ ਵਿਅਕਤੀ ਨੂੰ ਇਹਨਾਂ ਵਿੱਚੋਂ ਕੋਈ ਬਿਮਾਰੀ ਹੁੰਦੀ ਹੈ, ਤਾਂ ਉਸਨੂੰ ਸੋਚਣ, ਯਾਦ ਰੱਖਣ ਅਤੇ ਬੋਲਣ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ। ਉਹ ਅਜਿਹੀਆਂ ਗੱਲਾਂ ਕਹਿ ਸਕਦੇ ਹਨ ਜਾਂ ਕਰ ਸਕਦੇ ਹਨ ਜੋ ਦੂਜਿਆਂ ਨੂੰ ਅਜੀਬ ਲੱਗ ਸਕਦੀਆਂ ਹਨ, ਅਤੇ ਉਨ੍ਹਾਂ ਨੂੰ ਰੋਜ਼ਾਨਾ ਦੀਆਂ ਚੀਜ਼ਾਂ ਨੂੰ ਕਰਨਾ ਔਖਾ ਲੱਗ ਸਕਦਾ ਹੈ। ਹੋ ਸਕਦਾ ਹੈ ਕਿ ਉਹ ਉਸ ਵਿਅਕਤੀ ਵਾਂਗ ਨਾ ਜਾਪਣ ਜੋ ਉਹ ਪਹਿਲਾਂ ਸਨ।
ਜਦੋਂ ਇਹ ਸਮੱਸਿਆਵਾਂ ਸਮੇਂ ਦੇ ਨਾਲ ਵਿਗੜ ਜਾਂਦੀਆਂ ਹਨ, ਤਾਂ ਡਾਕਟਰ ਇਹਨਾਂ ਦਾ ਵਰਣਨ ਕਰਨ ਲਈ ਡਿਮੈਂਸ਼ੀਆ ਸ਼ਬਦ ਦੀ ਵਰਤੋਂ ਕਰ ਸਕਦੇ ਹਨ।
ਡਿਮੈਂਸ਼ੀਆ ਅਜਿਹੀ ਕੋਈ ਚੀਜ਼ ਨਹੀਂ ਹੈ ਜੋ ਹਰ ਕਿਸੇ ਨੂੰ ਉਮਰ ਵਧਣ ਦੇ ਨਾਲ ਵਾਪਰਦੀ ਹੈ। ਇਹ ਬਿਮਾਰੀ ਵੱਖ-ਵੱਖ ਕਾਰਨਾਂ ਕਾਰਨ ਹੁੰਦੀ ਹੈ। ਇਹ ਬਿਮਾਰੀਆਂ ਦਿਮਾਗ ਦੇ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ, ਇਸ ਲਈ ਇਹ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰਦੀਆਂ ਹਨ।
ਡਿਮੈਂਸ਼ੀਆ ਤੋਂ ਕੌਣ ਪ੍ਰਭਾਵਿਤ ਹੁੰਦਾ ਹੈ?
ਡਿਮੈਂਸ਼ੀਆ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
- ਯੂਕੇ ਵਿੱਚ ਲਗਭਗ 1,000,000 ਲੋਕਾਂ ਨੂੰ ਡਿਮੈਂਸ਼ੀਆ ਹੈ।
- ਯੂਕੇ ਵਿੱਚ ਡਿਮੈਂਸ਼ੀਆ ਨਾਲ ਪੀੜਤ ਔਰਤਾਂ, ਮਰਦਾਂ ਨਾਲੋਂ ਜ਼ਿਆਦਾ ਗਿਣਤੀ ਵਿਚ ਹਨ।
- 75 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਡਿਮੈਂਸ਼ੀਆ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ, ਪਰ ਇਹ ਨੌਜਵਾਨਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਡਿਮੈਂਸ਼ੀਆ ਕਿਸੇ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?
ਸਾਡੇ ਵਿੱਚੋਂ ਬਹੁਤ ਸਾਰੇ ਸਮੇਂ-ਸਮੇਂ 'ਤੇ ਚੀਜ਼ਾਂ ਭੁੱਲ ਜਾਂਦੇ ਹਨ, ਜਿਵੇਂ ਕਿ ਅਸੀਂ ਆਪਣੀਆਂ ਚਾਬੀਆਂ ਕਿੱਥੇ ਛੱਡੀਆਂ ਹਨ। ਇਸਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਡਿਮੈਂਸ਼ੀਆ ਹੈ। ਜਦੋਂ ਕਿਸੇ ਨੂੰ ਡਿਮੈਂਸ਼ੀਆ ਹੁੰਦਾ ਹੈ, ਤਾਂ ਲੱਛਣ ਹੌਲੀ-ਹੌਲੀ ਵਿਗੜਦੇ ਹਨ ਇਸ ਤਰ੍ਹਾਂ ਲੱਛਣ ਰੋਜ਼ਾਨਾ ਜੀਵਨ ਵਿੱਚ ਆ ਜਾਂਦੇ ਹਨ।
ਜਦੋਂ ਲੋਕਾਂ ਨੂੰ ਡਿਮੈਂਸ਼ੀਆ ਹੁੰਦਾ ਹੈ, ਤਾਂ ਤੁਸੀਂ ਇਹਨਾਂ ਵਿੱਚੋਂ ਕੁਝ ਨੂੰ ਵਾਪਰਦੇ ਦੇਖ ਸਕਦੇ ਹੋ:
ਹਾਲੀਆ ਘਟਨਾਵਾਂ, ਨਾਮ ਅਤੇ ਚਿਹਰਿਆਂ ਨੂੰ ਭੁੱਲਣਾ।
ਦਿਨ ਦੀ ਮਿਤੀ ਜਾਂ ਸਮੇਂ ਬਾਰੇ ਯਕੀਨੀ ਨਾ ਹੋਣਾ।
ਥੋੜ੍ਹੇ ਸਮੇਂ ਦੇ ਅੰਦਰ ਉਹੀ ਸਵਾਲ ਪੁੱਛਣਾ।
ਗੁੰਮ ਹੋ ਜਾਣਾ, ਜਿਆਦਾਤਰ ਉਹਨਾਂ ਥਾਵਾਂ 'ਤੇ ਜੋ ਨਵੀਆਂ ਹਨ।
ਚੀਜ਼ਾਂ ਨੂੰ ਗਲਤ ਥਾਂ 'ਤੇ ਰੱਖਣਾ।
ਸਹੀ ਸ਼ਬਦਾਂ ਦੀ ਵਰਤੋਂ ਕਰਨਾ ਜਾਂ ਦੂਜੇ ਲੋਕਾਂ ਦੇ ਸ਼ਬਦਾਂ ਨੂੰ ਸਮਝਣਾ ਮੁਸ਼ਕਲ ਲੱਗਦਾ ਹੈ।
ਧਿਆਨ ਦੇਣਾ ਜਾਂ ਸਧਾਰਨ ਫੈਸਲੇ ਲੈਣਾ ਔਖਾ ਲੱਗਦਾ ਹੈ।
ਕਿਸੇ ਦੇ ਮਹਿਸੂਸ ਕਰਨ ਅਤੇ ਕੰਮ ਕਰਨ ਦੇ ਤਰੀਕੇ ਵਿੱਚ ਬਦਲਾਅ, ਜਿਵੇਂ ਕਿ ਉਦਾਸ ਹੋਣਾ ਜਾਂ ਆਸਾਨੀ ਨਾਲ ਪਰੇਸ਼ਾਨ ਹੋਣਾ, ਜਾਂ ਚੀਜ਼ਾਂ ਵਿੱਚ ਦਿਲਚਸਪੀ ਗੁਆਉਣਾ।
ਅਜਿਹਾ ਕਿਉਂ ਹੁੰਦਾ ਹੈ?
ਡਾਕਟਰ ਅਤੇ ਵਿਗਿਆਨੀ ਇਸਦੇ ਕਾਰਨਾਂ ਸਮੇਤ ਡਿਮੈਂਸ਼ੀਆ ਬਾਰੇ ਹੋਰ ਜਾਣਨ ਲਈ ਸਖ਼ਤ ਮਿਹਨਤ ਕਰ ਰਹੇ ਹਨ।
ਕੁਝ ਲੋਕਾਂ ਨੂੰ ਦੂਜਿਆਂ ਨਾਲੋਂ ਡਿਮੈਂਸ਼ੀਆ ਹੋਣ ਦੀ ਜ਼ਿਆਦਾ ਸੰਭਾਵਨਾ ਹੋ ਸਕਦੀ ਹੈ, ਜਿਵੇਂ ਕਿ ਜਿਨ੍ਹਾਂ ਨੂੰ ਦੌਰਾ (ਸਟ੍ਰੋਕ) ਪਿਆ ਹੈ, ਜਾਂ ਜਿਨ੍ਹਾਂ ਨੂੰ ਇਹ ਹੈ:
- ਸ਼ੂਗਰ
- ਹਾਈ ਬਲੱਡ ਪ੍ਰੈਸ਼ਰ
- ਉੱਚ ਕੋਲੇਸਟ੍ਰੋਲ
- ਉਦਾਸੀ।
ਕੀ ਇਸਦਾ ਕੋਈ ਇਲਾਜ ਹੈ?
ਇਸ ਸਮੇਂ ਕੋਈ ਵੀ ਦਵਾਈਆਂ ਨਹੀਂ ਹਨ ਜੋ ਡਿਮੈਂਸ਼ੀਆ ਨੂੰ ਠੀਕ ਕਰ ਸਕਦੀਆਂ ਹਨ।
ਇੱਕ ਵਾਰ ਜਦੋਂ ਕਿਸੇ ਵਿਅਕਤੀ ਨੂੰ ਡਿਮੈਂਸ਼ੀਆ ਹੋ ਜਾਂਦਾ ਹੈ, ਤਾਂ ਉਹਨਾਂ ਨੂੰ ਇਹ ਸਾਰੀ ਉਮਰ ਰਹੇਗਾ। ਇਸਦੇ ਲੱਛਣ ਵੀ ਸਮੇਂ ਦੇ ਨਾਲ ਹੋਰ ਵਿਗੜਦੇ ਰਹਿਣਗੇ।
ਕੁਝ ਦਵਾਈਆਂ ਹਨ ਜੋ ਰੋਜ਼ਾਨਾ ਜੀਵਨ ਨੂੰ ਥੋੜ੍ਹਾ ਆਸਾਨ ਬਣਾ ਕੇ, ਕੁਝ ਸਮੇਂ ਲਈ ਮਦਦ ਕਰ ਸਕਦੀਆਂ ਹਨ। ਅਜਿਹੀਆਂ ਸਮੂਹ ਗਤੀਵਿਧੀਆਂ ਵੀ ਹੋ ਸਕਦੀਆਂ ਹਨ ਜਿਨ੍ਹਾਂ ਵਿੱਚ ਲੋਕ ਆਪਣੇ ਲੱਛਣਾਂ ਦੇ ਨਾਲ ਬਿਹਤਰ ਢੰਗ ਨਾਲ ਜਿਉਣ ਵਿੱਚ ਮਦਦ ਕਰਨ ਲਈ ਹਿੱਸਾ ਲੈ ਸਕਦੇ ਹਨ। ਤੁਹਾਡਾ ਡਾਕਟਰ ਤੁਹਾਨੂੰ ਇਹਨਾਂ ਬਾਰੇ ਹੋਰ ਦੱਸ ਸਕਦਾ ਹੈ।
ਕੀ ਮੈਂ ਆਪਣੇ ਆਪ ਨੂੰ ਡਿਮੈਂਸ਼ੀਆ ਹੋਣ ਤੋਂ ਰੋਕ ਸਕਦਾ/ਦੀ ਹਾਂ?
ਕਿਸੇ ਨੂੰ ਵੀ ਡਿਮੇਨਸ਼ੀਆ ਹੋਣ ਤੋਂ ਰੋਕਣ ਦਾ ਕੋਈ ਪੱਕਾ ਤਰੀਕਾ ਨਹੀਂ ਹੈ, ਪਰ ਕੁਝ ਪਰ ਅਜਿਹੀਆਂ ਚੀਜ਼ਾਂ ਹਨ ਜੋ ਇਸ ਗੱਲ ਦੀ ਸੰਭਾਵਨਾ ਨੂੰ ਘਟਾ ਸਕਦੀਆਂ ਹਨ ਕਿ ਸਾਨੂੰ ਡਿਮੈਂਸ਼ੀਆ ਹੋਵੇਗਾ।
ਆਪਣੇ ਡਾਕਟਰ ਨੂੰ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਸਮੇਤ ਆਪਣੇ ਦਿਲ ਦੀ ਸਿਹਤ ਦੀ ਜਾਂਚ ਕਰਨ ਲਈ ਕਹੋ, ਅਤੇ ਜੇਕਰ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਬਹੁਤ ਜ਼ਿਆਦਾ ਹਨ ਤਾਂ ਡਾਕਟਰ ਦੀ ਸਲਾਹ ਦੀ ਪਾਲਣਾ ਕਰੋ।
ਭਰਪੂਰ ਫਲ ਅਤੇ ਸਬਜ਼ੀਆਂ ਦੇ ਨਾਲ ਸੰਤੁਲਿਤ ਭੋਜਨ ਖਾਓ।
ਜੇਕਰ ਤੁਹਾਨੂੰ ਸ਼ੂਗਰ ਹੈ, ਤਾਂ ਆਪਣੇ ਡਾਕਟਰ ਦੀ ਸਲਾਹ 'ਤੇ ਚੱਲੋ।
ਆਪਣੇ ਦਿਮਾਗ ਦੀ ਵਰਤੋਂ ਕਰਦੇ ਰਹੋ - ਗਤੀਵਿਧੀਆਂ ਜਾਂ ਸਮਾਜਿਕ ਸਮੂਹਾਂ ਦੁਆਰਾ, ਜਿਨ੍ਹਾਂ ਦਾ ਤੁਸੀਂ ਆਨੰਦ ਮਾਣਦੇ ਹੋ।
ਸਿਗਰਟ ਨਾ ਪੀਓ।
ਸਰਗਰਮ ਰਹੋ ਅਤੇ ਜ਼ਿਆਦਾ ਦੇਰ ਬੈਠਣ ਦੀ ਕੋਸ਼ਿਸ਼ ਨਾ ਕਰੋ।
ਆਪਣਾ ਭਾਰ ਸਿਹਤਮੰਦ ਰੱਖੋ।
ਹਰ ਹਫ਼ਤੇ 14 ਯੂਨਿਟ ਤੋਂ ਘੱਟ ਸ਼ਰਾਬ ਪੀਓ।
ਆਪਣੀ ਸੁਣਨ ਸ਼ਕਤੀ ਅਤੇ ਅੱਖਾਂ ਦੀ ਨਿਯਮਿਤ ਤੌਰ 'ਤੇ ਜਾਂਚ ਕਰਵਾਓ ਅਤੇ ਜੇਕਰ ਕੋਈ ਇਲਾਜ ਦਿੱਤਾ ਗਿਆ ਹੈ ਤਾਂ ਉਸਦੀ ਪਾਲਣਾ ਕਰੋ।
ਦੁਨੀਆ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਜੁੜੇ ਰਹੋ।
ਮਦਦ ਲਈ ਕਿੱਥੇ ਜਾਣਾ ਹੈ
ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਕਿਸੇ ਜਾਣਕਾਰ ਨੂੰ ਡਿਮੈਂਸ਼ੀਆ ਹੋ ਸਕਦਾ ਹੈ, ਤਾਂ ਉਹਨਾਂ ਨੂੰ ਆਪਣੇ ਡਾਕਟਰ ਕੋਲ ਜਾਣ ਲਈ ਉਤਸ਼ਾਹਿਤ ਕਰੋ।
ਡਾਕਟਰ ਜਾਂਚ ਕਰੇਗਾ ਕਿ ਉਹਨਾਂ ਦੀਆਂ ਕੀ ਸਮੱਸਿਆਵਾਂ ਹੋ ਸਕਦੀਆਂ ਹਨ। ਕਈ ਵਾਰ ਵਿਅਕਤੀ ਨੂੰ ਦੂਜੇ ਡਾਕਟਰ ਕੋਲ ਭੇਜਿਆ ਜਾ ਸਕਦਾ ਹੈ ਜੋ ਉਹਨਾਂ ਨੂੰ ਦੱਸ ਸਕਦਾ ਹੈ ਕਿ ਕੀ ਉਹਨਾਂ ਨੂੰ ਡਿਮੈਂਸ਼ੀਆ ਹੈ। ਜੇਕਰ ਉਹ ਤੁਹਾਨੂੰ ਅਜਿਹਾ ਕਰਨ ਲਈ ਕਹਿਣ ਤੁਸੀਂ ਆਪਣੇ ਰਿਸ਼ਤੇਦਾਰ ਜਾਂ ਦੋਸਤ ਨਾਲ ਜਾ ਸਕਦੇ ਹੋ।
ਜੇ ਡਾਕਟਰ ਕੁਝ ਕਹਿੰਦਾ ਹੈ ਜਿਸ ਬਾਰੇ ਤੁਹਾਨੂੰ ਯਕੀਨ ਨਹੀਂ ਹੈ, ਤਾਂ ਤੁਸੀਂ ਉਹਨਾਂ ਨੂੰ ਸਮਝਾਉਣ ਲਈ ਕਹਿ ਸਕਦੇ ਹੋ।
ਇੱਥੇ ਕੁਝ ਹੋਰ ਉਪਯੋਗੀ ਸੰਪਰਕ ਦਿੱਤੇ ਹਨ
Admiral Nurses ਮਨੋਰੋਗ ਤੋਂ ਪੀੜ੍ਹਤ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਵਿਹਾਰਕ ਸਲਾਹ, ਸਹਾਇਤਾ ਅਤੇ ਸੁਝਾਆਂ ਦੀ ਪੇਸ਼ਕਸ਼ ਕਰਦੀਆਂ ਹਨ।
0800 888 6678
Alzheimer’s Society ਜਾਣਕਾਰੀ, ਮਦਦ ਅਤੇ ਸਥਾਨਕ ਸਹਾਇਤਾ ਸਮੂਹ ਮੁਹੱਈਆ ਕਰਦੀ ਹੈ। ਅਨੁਵਾਦ ਸੇਵਾ ਉਪਲਬਧ ਹੈ।
0333 150 3456
Alzheimer Scotland ਸਕਾਟਲੈਂਡ ਵਿੱਚ ਰਹਿੰਦੇ ਲੋਕਾਂ ਲਈ ਸਹਾਇਤਾ ਸੇਵਾਵਾਂ, ਜਾਣਕਾਰੀ ਅਤੇ ਸਲਾਹ ਦੀ ਪੇਸ਼ਕਸ਼ ਕਰਦੀ ਹੈ।
0808 808 3000
ਇਹ ਪਰਚਾ ਨਵੰਬਰ 2024 ਵਿਚ ਅਪਡੇਟ ਕੀਤਾ ਗਿਆ ਸੀ ਅਤੇ ਨਵੰਬਰ 2026 ਵਿਚ ਇਸਦੀ ਸਮੀਖਿਆ ਕੀਤੀ ਜਾਵੇਗੀ
Dementia Research Infoline
ਕੀ ਮਨੋਰੋਗ ਖੋਜ ਅਤੇ ਭਾਗ ਲੈਣ ਬਾਰੇ ਪ੍ਰਸ਼ਨ ਹਨ?
ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਾਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਲ ਕਰੋ
0300 111 5111
infoline@alzheimersresearchuk.org
ਕਾਲਾਂ ਗੁਪਤ ਹੁੰਦੀਆਂ ਹਨ ਅਤੇ ਅਨੁਵਾਦ ਸੇਵਾ ਉਪਲਬਧ ਹੈ।