ਮਨੋਰੋਗ ਕੋਈ ਇਹੋ ਜਿਹੀ ਚੀਜ਼ ਨਹੀਂ ਹੈ ਜੋ ਹਰੇਕ ਵਿਅਕਤੀ ਨੂ ੰ ਉਸ ਦੀ ਉਮਰ ਵਧਣ ਕਾਰਨ ਹੁ ੰਦਾ ਹੈ। ਇਹ ਵੱਖ-ਵੱਖ ਬਿਮਾਰੀਆਂ ਕਰਕੇ ਹੁ ੰਦਾ ਹੈ।

ਡਿਮੈਂਸ਼ੀਆ (ਦਿਮਾਗੀ ਕਮਜ਼ੋਰੀ) ਕੀ ਹੈ?

ਸਾਡਾ ਦਿਮਾਗ ਹਰ ਚੀਜ਼, ਜੋ ਅਸੀਂ ਸੋਚਦੇ, ਮਹਿਸੂਸ ਕਰਦੇ, ਯਾਦ ਕਰਦੇ ਅਤੇ ਕਰਦੇ ਹਾਂ, ਨੂੰ ਨਿਯੰਤ੍ਰਿਤ ਕਰਦਾ ਹੈ।

ਅਜਿਹੀਆਂ ਬਿਮਾਰੀਆਂ ਹਨ ਜੋ ਵਿਅਕਤੀ ਦੇ ਦਿਮਾਗ ਨੂੰ ਸਹੀ ਢੰਗ ਨਾਲ ਕੰਮ ਕਰਨ ਤੋਂ ਰੋਕਦੀਆਂ ਹਨ। ਜਦੋਂ ਕਿਸੇ ਵਿਅਕਤੀ ਨੂੰ ਇਹਨਾਂ ਵਿੱਚੋਂ ਕੋਈ ਬਿਮਾਰੀ ਹੁੰਦੀ ਹੈ, ਤਾਂ ਉਸਨੂੰ ਸੋਚਣ, ਯਾਦ ਰੱਖਣ ਅਤੇ ਬੋਲਣ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ। ਉਹ ਅਜਿਹੀਆਂ ਗੱਲਾਂ ਕਹਿ ਸਕਦੇ ਹਨ ਜਾਂ ਕਰ ਸਕਦੇ ਹਨ ਜੋ ਦੂਜਿਆਂ ਨੂੰ ਅਜੀਬ ਲੱਗ ਸਕਦੀਆਂ ਹਨ, ਅਤੇ ਉਨ੍ਹਾਂ ਨੂੰ ਰੋਜ਼ਾਨਾ ਦੀਆਂ ਚੀਜ਼ਾਂ ਨੂੰ ਕਰਨਾ ਔਖਾ ਲੱਗ ਸਕਦਾ ਹੈ। ਹੋ ਸਕਦਾ ਹੈ ਕਿ ਉਹ ਉਸ ਵਿਅਕਤੀ ਵਾਂਗ ਨਾ ਜਾਪਣ ਜੋ ਉਹ ਪਹਿਲਾਂ ਸਨ।

ਜਦੋਂ ਇਹ ਸਮੱਸਿਆਵਾਂ ਸਮੇਂ ਦੇ ਨਾਲ ਵਿਗੜ ਜਾਂਦੀਆਂ ਹਨ, ਤਾਂ ਡਾਕਟਰ ਇਹਨਾਂ ਦਾ ਵਰਣਨ ਕਰਨ ਲਈ ਡਿਮੈਂਸ਼ੀਆ ਸ਼ਬਦ ਦੀ ਵਰਤੋਂ ਕਰ ਸਕਦੇ ਹਨ।

ਡਿਮੈਂਸ਼ੀਆ ਅਜਿਹੀ ਕੋਈ ਚੀਜ਼ ਨਹੀਂ ਹੈ ਜੋ ਹਰ ਕਿਸੇ ਨੂੰ ਉਮਰ ਵਧਣ ਦੇ ਨਾਲ ਵਾਪਰਦੀ ਹੈ। ਇਹ ਬਿਮਾਰੀ ਵੱਖ-ਵੱਖ ਕਾਰਨਾਂ ਕਾਰਨ ਹੁੰਦੀ ਹੈ। ਇਹ ਬਿਮਾਰੀਆਂ ਦਿਮਾਗ ਦੇ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ, ਇਸ ਲਈ ਇਹ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰਦੀਆਂ ਹਨ।

ਡਿਮੈਂਸ਼ੀਆ ਤੋਂ ਕੌਣ ਪ੍ਰਭਾਵਿਤ ਹੁੰਦਾ ਹੈ?

ਡਿਮੈਂਸ਼ੀਆ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।

  • ਯੂਕੇ ਵਿੱਚ ਲਗਭਗ 1,000,000 ਲੋਕਾਂ ਨੂੰ ਡਿਮੈਂਸ਼ੀਆ ਹੈ।
  • ਯੂਕੇ ਵਿੱਚ ਡਿਮੈਂਸ਼ੀਆ ਨਾਲ ਪੀੜਤ ਔਰਤਾਂ, ਮਰਦਾਂ ਨਾਲੋਂ ਜ਼ਿਆਦਾ ਗਿਣਤੀ ਵਿਚ ਹਨ।
  • 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਡਿਮੈਂਸ਼ੀਆ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ, ਪਰ ਇਹ ਨੌਜਵਾਨਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।

ਡਿਮੈਂਸ਼ੀਆ ਕਿਸੇ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?

ਸਾਡੇ ਵਿੱਚੋਂ ਬਹੁਤ ਸਾਰੇ ਸਮੇਂ-ਸਮੇਂ 'ਤੇ ਚੀਜ਼ਾਂ ਭੁੱਲ ਜਾਂਦੇ ਹਨ, ਜਿਵੇਂ ਕਿ ਅਸੀਂ ਆਪਣੀਆਂ ਚਾਬੀਆਂ ਕਿੱਥੇ ਛੱਡੀਆਂ ਹਨ। ਇਸਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਡਿਮੈਂਸ਼ੀਆ ਹੈ। ਜਦੋਂ ਕਿਸੇ ਨੂੰ ਡਿਮੈਂਸ਼ੀਆ ਹੁੰਦਾ ਹੈ, ਤਾਂ ਲੱਛਣ ਹੌਲੀ-ਹੌਲੀ ਵਿਗੜਦੇ ਹਨ ਇਸ ਤਰ੍ਹਾਂ ਲੱਛਣ ਰੋਜ਼ਾਨਾ ਜੀਵਨ ਵਿੱਚ ਆ ਜਾਂਦੇ ਹਨ।

ਜਦੋਂ ਲੋਕਾਂ ਨੂੰ ਡਿਮੈਂਸ਼ੀਆ ਹੁੰਦਾ ਹੈ, ਤਾਂ ਤੁਸੀਂ ਇਹਨਾਂ ਵਿੱਚੋਂ ਕੁਝ ਨੂੰ ਵਾਪਰਦੇ ਦੇਖ ਸਕਦੇ ਹੋ:

confusion for web

ਹਾਲੀਆ ਘਟਨਾਵਾਂ, ਨਾਮ ਅਤੇ ਚਿਹਰਿਆਂ ਨੂੰ ਭੁੱਲਣਾ।

Icons-ARUK-Fearless Orange_Calendar

ਦਿਨ ਦੀ ਮਿਤੀ ਜਾਂ ਸਮੇਂ ਬਾਰੇ ਯਕੀਨੀ ਨਾ ਹੋਣਾ।

repeat icon AT

ਥੋੜ੍ਹੇ ਸਮੇਂ ਦੇ ਅੰਦਰ ਉਹੀ ਸਵਾਲ ਪੁੱਛਣਾ।

Icons-ARUK-Cool Mandarin_Getting lost

ਗੁੰਮ ਹੋ ਜਾਣਾ, ਜਿਆਦਾਤਰ ਉਹਨਾਂ ਥਾਵਾਂ 'ਤੇ ਜੋ ਨਵੀਆਂ ਹਨ।

Icons-ARUK-Cool Mandarin_Magnifying glass

ਚੀਜ਼ਾਂ ਨੂੰ ਗਲਤ ਥਾਂ 'ਤੇ ਰੱਖਣਾ।

Icons-ARUK-Occasional Teal_Chat

ਸਹੀ ਸ਼ਬਦਾਂ ਦੀ ਵਰਤੋਂ ਕਰਨਾ ਜਾਂ ਦੂਜੇ ਲੋਕਾਂ ਦੇ ਸ਼ਬਦਾਂ ਨੂੰ ਸਮਝਣਾ ਮੁਸ਼ਕਲ ਲੱਗਦਾ ਹੈ।

decisions icon AT

ਧਿਆਨ ਦੇਣਾ ਜਾਂ ਸਧਾਰਨ ਫੈਸਲੇ ਲੈਣਾ ਔਖਾ ਲੱਗਦਾ ਹੈ।

Icons-ARUK-Fearless Orange_Sadness

ਕਿਸੇ ਦੇ ਮਹਿਸੂਸ ਕਰਨ ਅਤੇ ਕੰਮ ਕਰਨ ਦੇ ਤਰੀਕੇ ਵਿੱਚ ਬਦਲਾਅ, ਜਿਵੇਂ ਕਿ ਉਦਾਸ ਹੋਣਾ ਜਾਂ ਆਸਾਨੀ ਨਾਲ ਪਰੇਸ਼ਾਨ ਹੋਣਾ, ਜਾਂ ਚੀਜ਼ਾਂ ਵਿੱਚ ਦਿਲਚਸਪੀ ਗੁਆਉਣਾ।

ਅਜਿਹਾ ਕਿਉਂ ਹੁੰਦਾ ਹੈ?

ਡਾਕਟਰ ਅਤੇ ਵਿਗਿਆਨੀ ਇਸਦੇ ਕਾਰਨਾਂ ਸਮੇਤ ਡਿਮੈਂਸ਼ੀਆ ਬਾਰੇ ਹੋਰ ਜਾਣਨ ਲਈ ਸਖ਼ਤ ਮਿਹਨਤ ਕਰ ਰਹੇ ਹਨ।

ਕੁਝ ਲੋਕਾਂ ਨੂੰ ਦੂਜਿਆਂ ਨਾਲੋਂ ਡਿਮੈਂਸ਼ੀਆ ਹੋਣ ਦੀ ਜ਼ਿਆਦਾ ਸੰਭਾਵਨਾ ਹੋ ਸਕਦੀ ਹੈ, ਜਿਵੇਂ ਕਿ ਜਿਨ੍ਹਾਂ ਨੂੰ ਦੌਰਾ (ਸਟ੍ਰੋਕ) ਪਿਆ ਹੈ, ਜਾਂ ਜਿਨ੍ਹਾਂ ਨੂੰ ਇਹ ਹੈ:

  • ਸ਼ੂਗਰ
  • ਹਾਈ ਬਲੱਡ ਪ੍ਰੈਸ਼ਰ
  • ਉੱਚ ਕੋਲੇਸਟ੍ਰੋਲ
  • ਉਦਾਸੀ।

ਕੀ ਇਸਦਾ ਕੋਈ ਇਲਾਜ ਹੈ?

ਇਸ ਸਮੇਂ ਕੋਈ ਵੀ ਦਵਾਈਆਂ ਨਹੀਂ ਹਨ ਜੋ ਡਿਮੈਂਸ਼ੀਆ ਨੂੰ ਠੀਕ ਕਰ ਸਕਦੀਆਂ ਹਨ।

ਇੱਕ ਵਾਰ ਜਦੋਂ ਕਿਸੇ ਵਿਅਕਤੀ ਨੂੰ ਡਿਮੈਂਸ਼ੀਆ ਹੋ ਜਾਂਦਾ ਹੈ, ਤਾਂ ਉਹਨਾਂ ਨੂੰ ਇਹ ਸਾਰੀ ਉਮਰ ਰਹੇਗਾ। ਇਸਦੇ ਲੱਛਣ ਵੀ ਸਮੇਂ ਦੇ ਨਾਲ ਹੋਰ ਵਿਗੜਦੇ ਰਹਿਣਗੇ।

ਕੁਝ ਦਵਾਈਆਂ ਹਨ ਜੋ ਰੋਜ਼ਾਨਾ ਜੀਵਨ ਨੂੰ ਥੋੜ੍ਹਾ ਆਸਾਨ ਬਣਾ ਕੇ, ਕੁਝ ਸਮੇਂ ਲਈ ਮਦਦ ਕਰ ਸਕਦੀਆਂ ਹਨ। ਅਜਿਹੀਆਂ ਸਮੂਹ ਗਤੀਵਿਧੀਆਂ ਵੀ ਹੋ ਸਕਦੀਆਂ ਹਨ ਜਿਨ੍ਹਾਂ ਵਿੱਚ ਲੋਕ ਆਪਣੇ ਲੱਛਣਾਂ ਦੇ ਨਾਲ ਬਿਹਤਰ ਢੰਗ ਨਾਲ ਜਿਉਣ ਵਿੱਚ ਮਦਦ ਕਰਨ ਲਈ ਹਿੱਸਾ ਲੈ ਸਕਦੇ ਹਨ। ਤੁਹਾਡਾ ਡਾਕਟਰ ਤੁਹਾਨੂੰ ਇਹਨਾਂ ਬਾਰੇ ਹੋਰ ਦੱਸ ਸਕਦਾ ਹੈ।

ਕੀ ਮੈਂ ਆਪਣੇ ਆਪ ਨੂੰ ਡਿਮੈਂਸ਼ੀਆ ਹੋਣ ਤੋਂ ਰੋਕ ਸਕਦਾ/ਦੀ ਹਾਂ?

ਕਿਸੇ ਨੂੰ ਵੀ ਡਿਮੇਨਸ਼ੀਆ ਹੋਣ ਤੋਂ ਰੋਕਣ ਦਾ ਕੋਈ ਪੱਕਾ ਤਰੀਕਾ ਨਹੀਂ ਹੈ, ਪਰ ਕੁਝ ਪਰ ਅਜਿਹੀਆਂ ਚੀਜ਼ਾਂ ਹਨ ਜੋ ਇਸ ਗੱਲ ਦੀ ਸੰਭਾਵਨਾ ਨੂੰ ਘਟਾ ਸਕਦੀਆਂ ਹਨ ਕਿ ਸਾਨੂੰ ਡਿਮੈਂਸ਼ੀਆ ਹੋਵੇਗਾ।

Icons-ARUK-Occasional Teal_Heart_Heart

ਆਪਣੇ ਡਾਕਟਰ ਨੂੰ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਸਮੇਤ ਆਪਣੇ ਦਿਲ ਦੀ ਸਿਹਤ ਦੀ ਜਾਂਚ ਕਰਨ ਲਈ ਕਹੋ, ਅਤੇ ਜੇਕਰ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਬਹੁਤ ਜ਼ਿਆਦਾ ਹਨ ਤਾਂ ਡਾਕਟਰ ਦੀ ਸਲਾਹ ਦੀ ਪਾਲਣਾ ਕਰੋ।

apple icon AT

ਭਰਪੂਰ ਫਲ ਅਤੇ ਸਬਜ਼ੀਆਂ ਦੇ ਨਾਲ ਸੰਤੁਲਿਤ ਭੋਜਨ ਖਾਓ।

Blood drop

ਜੇਕਰ ਤੁਹਾਨੂੰ ਸ਼ੂਗਰ ਹੈ, ਤਾਂ ਆਪਣੇ ਡਾਕਟਰ ਦੀ ਸਲਾਹ 'ਤੇ ਚੱਲੋ।

Brain icon

ਆਪਣੇ ਦਿਮਾਗ ਦੀ ਵਰਤੋਂ ਕਰਦੇ ਰਹੋ - ਗਤੀਵਿਧੀਆਂ ਜਾਂ ਸਮਾਜਿਕ ਸਮੂਹਾਂ ਦੁਆਰਾ, ਜਿਨ੍ਹਾਂ ਦਾ ਤੁਸੀਂ ਆਨੰਦ ਮਾਣਦੇ ਹੋ।

No smoking-Cool Mandarin

ਸਿਗਰਟ ਨਾ ਪੀਓ।

running icon AT

ਸਰਗਰਮ ਰਹੋ ਅਤੇ ਜ਼ਿਆਦਾ ਦੇਰ ਬੈਠਣ ਦੀ ਕੋਸ਼ਿਸ਼ ਨਾ ਕਰੋ।

scale icon

ਆਪਣਾ ਭਾਰ ਸਿਹਤਮੰਦ ਰੱਖੋ।

beer icon AT

ਹਰ ਹਫ਼ਤੇ 14 ਯੂਨਿਟ ਤੋਂ ਘੱਟ ਸ਼ਰਾਬ ਪੀਓ।

ਮਦਦ ਲਈ ਕਿੱਥੇ ਜਾਣਾ ਹੈ

ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਕਿਸੇ ਜਾਣਕਾਰ ਨੂੰ ਡਿਮੈਂਸ਼ੀਆ ਹੋ ਸਕਦਾ ਹੈ, ਤਾਂ ਉਹਨਾਂ ਨੂੰ ਆਪਣੇ ਡਾਕਟਰ ਕੋਲ ਜਾਣ ਲਈ ਉਤਸ਼ਾਹਿਤ ਕਰੋ।

ਡਾਕਟਰ ਜਾਂਚ ਕਰੇਗਾ ਕਿ ਉਹਨਾਂ ਦੀਆਂ ਕੀ ਸਮੱਸਿਆਵਾਂ ਹੋ ਸਕਦੀਆਂ ਹਨ। ਕਈ ਵਾਰ ਵਿਅਕਤੀ ਨੂੰ ਦੂਜੇ ਡਾਕਟਰ ਕੋਲ ਭੇਜਿਆ ਜਾ ਸਕਦਾ ਹੈ ਜੋ ਉਹਨਾਂ ਨੂੰ ਦੱਸ ਸਕਦਾ ਹੈ ਕਿ ਕੀ ਉਹਨਾਂ ਨੂੰ ਡਿਮੈਂਸ਼ੀਆ ਹੈ। ਜੇਕਰ ਉਹ ਤੁਹਾਨੂੰ ਅਜਿਹਾ ਕਰਨ ਲਈ ਕਹਿਣ ਤੁਸੀਂ ਆਪਣੇ ਰਿਸ਼ਤੇਦਾਰ ਜਾਂ ਦੋਸਤ ਨਾਲ ਜਾ ਸਕਦੇ ਹੋ।

ਜੇ ਡਾਕਟਰ ਕੁਝ ਕਹਿੰਦਾ ਹੈ ਜਿਸ ਬਾਰੇ ਤੁਹਾਨੂੰ ਯਕੀਨ ਨਹੀਂ ਹੈ, ਤਾਂ ਤੁਸੀਂ ਉਹਨਾਂ ਨੂੰ ਸਮਝਾਉਣ ਲਈ ਕਹਿ ਸਕਦੇ ਹੋ।

ਇੱਥੇ ਕੁਝ ਹੋਰ ਉਪਯੋਗੀ ਸੰਪਰਕ ਦਿੱਤੇ ਹਨ

Admiral Nurses ਮਨੋਰੋਗ ਤੋਂ ਪੀੜ੍ਹਤ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਵਿਹਾਰਕ ਸਲਾਹ, ਸਹਾਇਤਾ ਅਤੇ ਸੁਝਾਆਂ ਦੀ ਪੇਸ਼ਕਸ਼ ਕਰਦੀਆਂ ਹਨ।
0800 888 6678

Alzheimer’s Society ਜਾਣਕਾਰੀ, ਮਦਦ ਅਤੇ ਸਥਾਨਕ ਸਹਾਇਤਾ ਸਮੂਹ ਮੁਹੱਈਆ ਕਰਦੀ ਹੈ। ਅਨੁਵਾਦ ਸੇਵਾ ਉਪਲਬਧ ਹੈ।
0333 150 3456

Alzheimer Scotland ਸਕਾਟਲੈਂਡ ਵਿੱਚ ਰਹਿੰਦੇ ਲੋਕਾਂ ਲਈ ਸਹਾਇਤਾ ਸੇਵਾਵਾਂ, ਜਾਣਕਾਰੀ ਅਤੇ ਸਲਾਹ ਦੀ ਪੇਸ਼ਕਸ਼ ਕਰਦੀ ਹੈ।
0808 808 3000

ਇਹ ਪਰਚਾ ਨਵੰਬਰ 2022 ਵਿਚ ਅਪਡੇਟ ਕੀਤਾ ਗਿਆ ਸੀ ਅਤੇ ਨਵੰਬਰ 2024 ਵਿਚ ਇਸਦੀ ਸਮੀਖਿਆ ਕੀਤੀ ਜਾਵੇਗੀ

Infoline banner-Alternative (1)

Dementia Research Infoline

ਕੀ ਮਨੋਰੋਗ ਖੋਜ ਅਤੇ ਭਾਗ ਲੈਣ ਬਾਰੇ ਪ੍ਰਸ਼ਨ ਹਨ?
ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਾਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਲ ਕਰੋ
0300 111 5 111
infoline@alzheimersresearchuk.org
ਕਾਲਾਂ ਗੁਪਤ ਹੁੰਦੀਆਂ ਹਨ ਅਤੇ ਅਨੁਵਾਦ ਸੇਵਾ ਉਪਲਬਧ ਹੈ।