ਮਨੋਰੋਗ (ਡੀਮੇਂਸ਼ੀਆ)ਲਈ ਇੱਕ ਵਿਆਪਕ ਗਾਇਡ

ਮਨੋਰੋਗ ਕੋਈ ਇਹੋ ਜਿਹੀ ਚੀਜ਼ ਨਹੀਂ ਹੈ ਜੋ ਹਰੇਕ ਵਿਅਕਤੀ ਨੂੰ ਉਸ ਦੀ ਉਮਰ ਵਧਣ ਕਾਰਨ ਹੁੰਦਾ ਹੈ। ਇਹ ਵੱਖ-ਵੱਖ ਬਿਮਾਰੀਆਂ ਕਰਕੇ ਹੁੰਦਾ ਹੈ।

ਮਨੋਰੋਗ ਕੀ ਹੈ?

ਅਸੀਂ ਜੋ ਸੋਚਦੇ, ਮਹਿਸੂਸ ਕਰਦੇ, ਕਹਿੰਦੇ ਜਾਂ ਕਰਦੇ ਹਾਂ ਸਾਡੇ ਦਿਮਾਗ ਲਗਭਗ ਹਰੇਕ ਉਸ ਗੱਲ ਨੂੰ ਨਿਯੰਤ੍ਰਿਤ ਕਰਦੇ ਹਨ। ਉਹ ਸਾਡੇ ਲਈ ਸਾਡੀਆਂ ਯਾਦਾਂ ਨੂੰ ਵੀ ਸੰਜੋ ਕੇ ਰੱਖਦੇ ਹਨ।

ਅਜਿਹੀਆਂ ਬਿਮਾਰੀਆਂ ਹਨ ਜੋ ਇੱਕ ਵਿਅਕਤੀ ਦੇ ਦਿਮਾਗ ਨੂੰ ਸਹੀ ਤਰ੍ਹਾਂ ਨਾਲ ਕੰਮ ਕਰਨ ਤੋਂ ਰੋਕਦੀਆਂ ਹਨ। ਜਦੋਂ ਇੱਕ ਵਿਅਕਤੀ ਨੂੰ ਇਹਨਾਂ ਵਿੱਚੋਂ ਇੱਕ ਬਿਮਾਰੀ ਹੁੰਦੀ ਹੈ, ਤਾਂ ਉਹਨਾਂ ਨੂੰ ਯਾਦ ਰੱਖਣ, ਸੋਚਣ ਅਤੇ ਬੋਲਣ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ। ਉਹ ਅਜਿਹੀਆਂ ਗੱਲਾਂ ਕਹਿ ਜਾਂ ਕਰ ਸਕਦੇ ਹਨ ਜੋ ਹੋਰ ਲੋਕਾਂ ਨੂੰ ਅਜੀਬ ਲੱਗ ਸਕਦੀਆਂ ਹਨ, ਅਤੇ ਉਹਨਾਂ ਨੂੰ ਰੋਜ਼ਮਰ੍ਹਾ ਦੀਆਂ ਚੀਜ਼ਾਂ ਕਰਨੀਆਂ ਮੁਸ਼ਕਿਲ ਲੱਗ ਸਕਦੀਆਂ ਹਨ।ਇਹ ਹੋ ਸਕਦਾ ਹੈ ਕਿ ਉਹ ਵਿਅਕਤੀ ਨਾ ਲੱਗਣ ਜੋ ਉਹ ਹੋਇਆ ਕਰਦੇ ਸੀ।

ਡਾਕਟਰ ਇਹਨਾਂ ਵੱਖ-ਵੱਖ ਸਮੱਸਿਆਵਾਂ ਦਾ ਵਰਨਣ ਕਰਨ ਲਈ ਮਨੋਰੋਗ (ਡੀਮੇਂਸ਼ੀਆ) ਸ਼ਬਦ ਦੀ ਵਰਤੋਂ ਕਰਦੇ ਹਨ।

ਮਨੋਰੋਗ ਤੋਂ ਪ੍ਰਭਾਵਿਤ ਜ਼ਿਆਦਾਤਰ ਵਿਅਕਤੀਆਂ ਨੂੰ ਐਲਜ਼ਾਇਮਰ’ਜ਼ ਡਿਜ਼ੀਜ਼ (ਮਾਨਸਿਕ ਰੋਗ) ਜਾਂ ਨਾੜੀ
ਸੰਬੰਧੀ ਡੀਮੇਂਸ਼ੀਆ
ਹੁੰਦਾ ਹੈ ਪਰ ਇਸ ਦੀਆਂ ਹੋਰ ਕਈ ਕਿਸਮਾਂ ਵੀ ਹਨ।

 

ਇਹ ਕਿਉਂ ਹੁੰਦਾ ਹੈ?

ਮਨੋਰੋਗਕੋਈ ਇਹੋ ਜਿਹੀ ਚੀਜ਼ ਨਹੀਂ ਹੈ ਜੋ ਹਰੇਕ ਵਿਅਕਤੀ ਨੂੰ ਉਸ ਦੀ ਉਮਰ ਵਧਣ ਕਾਰਨ ਹੁੰਦਾ ਹੈ। ਇਹ ਵੱਖ-ਵੱਖ ਬਿਮਾਰੀਆਂ ਕਰਕੇ ਹੁੰਦਾ ਹੈ।

ਇਹ ਬਿਮਾਰੀਆਂ ਅਜਿਹੇ ਰੋਗ ਹਨ ਜੋ ਦਿਮਾਗ ਦੇ ਵੱਖ-ਵੱਖ ਹਿੱਸਿਆਂ ਉੱਤੇ ਅਸਰ ਪਾਉਂਦੇ ਹਨ, ਇਸ ਤਰ੍ਹਾਂ ਉਹ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਉੱਤੇ ਅਸਰ ਕਰਦੇ ਹਨ।

ਮੌਜੂਦਾ ਸਮੇਂ ਵਿੱਚ ਸਾਨੂੰ ਇਸ ਗੱਲ ਬਾਰੇ ਪਤਾ ਨਹੀਂ ਹੈ ਕਿ ਇੱਕ ਵਿਅਕਤੀ ਨੂੰ ਇਹ ਬਿਮਾਰੀਆਂ ਕਿਉਂ ਹੋ ਸਕਦੀਆਂ ਹਨ ਜਦਕਿ ਦੂਜੇ ਵਿਅਕਤੀਆਂ ਨੂੰ ਇਹ ਨਹੀਂ ਹੋ ਸਕਦੀਆਂ। ਡਾਕਟਰ ਅਤੇ ਵਿਗਿਆਨੀ ਮਨੋਰੋਗ ਬਾਰੇ ਹੋਰ ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰ ਰਹੇ ਹਨ।

 

ਮਨੋਰੋਗ ਕਿਸੇ ਵਿਅਕਤੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?

ਸਾਡੇ ਵਿੱਚੋਂ ਜ਼ਿਆਦਾਤਰ ਲੋਕ ਸਮੇਂ-ਸਮੇਂ ਤੇ ਚੀਜ਼ਾਂ ਭੁੱਲ ਜਾਂਦੇ ਹਨ, ਜਿਵੇਂ ਕਿ ਅਸੀਂ ਆਪਣੀਆਂ ਚਾਬੀਆਂ ਕਿੱਥੇ ਛੱਡ ਆਏ ਸੀ। ਇਸ ਦਾ ਇਹ ਅਰਥ ਨਹੀਂ ਹੁੰਦਾ ਕਿ ਸਾਨੂੰ ਮਨੋਰੋਗ ਹੈ।ਮਨੋਰੋਗ ਦੇ ਲੱਛਣ ਹੌਲੀ-ਹੌਲੀ ਉਦੋਂ ਤਕ ਵਿਗੜਦੇ ਹਨ ਜਦ ਤੱਕ ਕਿ ਇਹ ਰੋਜ਼ਾਨਾ ਜ਼ਿੰਦਗੀ ਵਿੱਚ ਰੁਕਾਵਟ ਨਹੀਂ ਬਣ ਜਾਂਦੇ।

ਜਦੋਂ ਲੋਕਾਂ ਨੂੰ ਮਨੋਰੋਗ ਸ਼ੁਰੂ ਹੋਣ ਲੱਗਦਾ ਹੈ, ਤਾਂ ਤੁਸੀਂ ਇਹਨਾਂ ਕੁਝ ਗੱਲਾਂ ਨੂੰ ਹੁੰਦੇ ਹੋਏ ਦੇਖ ਸਕਦੇ ਹੋ:

ਹਾਲੀਆ ਪ੍ਰੋਗਰਾਮਾਂ, ਨਾਮਾਂ ਅਤੇ ਚਿਹਰਿਆਂ ਨੂੰ ਭੁੱਲਣਾ।
ਥੋੜ੍ਹੇ ਸਮੇਂ ਵਿੱਚ ਵਾਰ-ਵਾਰ ਇੱਕੋ ਪ੍ਰਸ਼ਨ ਪੁੱਛਣੇ।

ਚੀਜ਼ਾਂ ਨੂੰ ਗਲਤ ਥਾਵਾਂ ਵਿੱਚ ਪਾਉਣਾ।
ਧਿਆਨ ਦੇਣ ਵਿੱਚ ਜਾਂ ਅਸਾਨ ਫੈਸਲੇ ਲੈਣ ਵਿੱਚ ਮੁਸ਼ਕਿਲ ਹੋਣੀ।

ਦਿਨ ਦੀ ਤਾਰੀਖ ਜਾਂ ਸਮੇਂ ਬਾਰੇ ਨਿਸ਼ਚਿਤ ਨਾ ਹੋਣਾ।
ਗੁੰਮ ਹੋ ਜਾਣਾ, ਜ਼ਿਆਦਾਤਰ ਉਹਨਾਂ ਥਾਵਾਂ ਤੇ ਜਿਹੜੀਆਂ ਨਵੀਆਂ ਹਨ।

ਸਹੀ ਸ਼ਬਦਾਂ ਦੀ ਵਰਤੋਂ ਕਰਨ ਜਾਂ ਹੋਰ ਲੋਕਾਂ ਦੇ ਸ਼ਬਦਾਂ ਨੂੰ ਸਮਝਣ ਵਿੱਚ ਮੁਸ਼ਕਿਲ ਹੋਣੀ।
ਕੋਈ ਵਿਅਕਤੀ ਕਿਵੇਂਮਹਿਸੂਸ ਕਰਦਾ ਹੈ ਉਸ ਵਿੱਚ ਤਬਦੀਲੀਆਂ ਆਉਣੀਆਂ, ਜਿਵੇਂ ਕਿ ਉਦਾਸ ਹੋਣਾ ਜਾਂ ਛੇਤੀ ਬੇਚੈਨ ਹੋਣਾ, ਚੀਜ਼ਾਂ ਵਿੱਚ ਦਿਲਚਸਪੀ ਘੱਟਣੀ।

ਮਨੋਰੋਗ ਦੇ ਵਿਗੜਨ ਨਾਲ, ਲੋਕਾਂ ਨੂੰ ਸਪਸ਼ਟ ਢੰਗ ਨਾਲ ਗੱਲ ਕਰਨ ਜਾਂ ਤੁਹਾਨੂੰ ਇਹ ਦੱਸਣ ਵਿੱਚ ਮੁਸ਼ਕਿਲ ਹੋ ਸਕਦੀ ਹੈ ਕਿ ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ ਜਾਂ ਉਹ ਕਿਸ ਤਰ੍ਹਾਂਮਹਿਸੂਸ ਕਰਦੇ ਹਨ। ਉਹਨਾਂ ਨੂੰ ਆਪਣੇ ਆਪ ਖਾਣਾ ਅਤੇ ਪੀਣਾ, ਧੋਣਾ ਜਾਂ ਕਪੜੇ ਪਹਿਨਣਾ, ਅਤੇ ਬਗੈਰ ਮਦਦ ਤੋਂ ਟੌਇਲਟ (ਪਖਾਨੇ) ਜਾਣਾ ਮੁਸ਼ਕਿਲ ਲੱਗ ਸਕਦਾ ਹੈ।

 

ਮਨੋਰੋਗ ਤੋਂ ਕੌਣ ਪ੍ਰਭਾਵਿਤ ਹੁੰਦਾ ਹੈ?

ਮਨੋਰੋਗ ਬਹੁਤ ਆਮ ਹੈ।

ਹਰ ਰੋਜ਼, UK (ਯੂਕੇ) ਵਿੱਚ ਲਗਭਗ 600 ਵਿਅਕਤੀਆਂ ਨੂੰ ਮਨੋਰੋਗ ਹੁੰਦਾ ਹੈ।

UK ਵਿੱਚ ਮਰਦਾਂ ਦੇ ਮੁਕਾਬਲੇ ਜ਼ਿਆਦਾ
ਔਰਤਾਂ
ਨੂੰ ਮਨੋਰੋਗ ਹੈ

65 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਮਨੋਰੋਗ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ, ਪਰ ਇਹ ਘੱਟ ਉਮਰ ਵਾਲੇ ਲੋਕਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

 

ਕੁਝ ਲੋਕਾਂ ਨੂੰ ਹੋਰਨਾਂ ਦੇ ਮੁਕਾਬਲੇ ਮਨੋਰੋਗ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ, ਜਿਵੇਂ ਕਿ ਜਿਹਨਾਂ ਨੂੰ ਸਟ੍ਰੋਕ ਹੋਇਆ ਸੀ, ਜਾਂ ਜਿਹਨਾਂ ਨੂੰ ਅੱਗੇ ਦਿੱਤੀਆਂ ਸਿਹਤ-ਸਮੱਸਿਆਵਾਂ ਹਨ:

  • ਡਾਇਬਟੀਜ਼
  • ਵੱਧ ਬਲੱਡ ਪ੍ਰੈਸ਼ਰ
  • ਵੱਧ ਕੋਲੈਸਟ੍ਰੋਲ
  • ਡਿਪ੍ਰੈਸ਼ਨ (ਉਦਾਸੀ)

 

ਕੀ ਇਸ ਦਾ ਇਲਾਜ ਹੈ?

ਇਸ ਸਮੇਂ ਮਨੋਰੋਗ ਲਈ ਕੋਈ ਇਲਾਜ ਨਹੀਂ ਹੈ। ਇੱਕ ਵਾਰੀ ਜਦੋਂ ਕਿਸੇ ਵਿਅਕਤੀ ਨੂੰ ਮਨੋਰੋਗ ਹੋ ਜਾਂਦਾ ਹੈ, ਤਾਂ ਉਹਨਾਂ ਨੂੰ ਬਾਕੀ ਰਹਿੰਦੀ ਜ਼ਿੰਦਗੀ ਲਈ ਇਹ ਰਹੇਗਾ।


ਕੁਝ ਦਵਾਈਆਂ ਹਨ ਜੋ ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਥੋੜ੍ਹਾ ਅਸਾਨ ਬਣਾ ਕੇ ਥੋੜ੍ਹੀ ਦੇਰ ਲਈ ਮਦਦ ਕਰ ਸਕਦੀਆਂ ਹਨ। ਅਜਿਹੀਆਂ ਕੁਝ ਸਮੂਹਿਕ ਗਤੀਵਿਧੀਆਂ ਹਨ ਜਿਹਨਾਂ ਵਿੱਚ ਲੋਕ ਆਪਣੇ ਲੱਛਣਾਂ ਦੇ ਹੁੰਦੇ ਹੋਏ ਬਿਹਤਰ ਢੰਗ ਨਾਲ ਜਿਉਣ ਵਿੱਚ ਮਦਦ ਲਈ ਭਾਗ ਲੈ ਸਕਦੇ ਹਨ। ਤੁਹਾਡਾ ਡਾਕਟਰ ਤੁਹਾਨੂੰ ਜ਼ਿਆਦਾ ਦੱਸ ਸਕਦਾ ਹੈ।

ਬਦਕਿਸਮਤੀ ਨਾਲ ਕੋਈ ਹੋਰ ਦਵਾਈਆਂ ਨਹੀਂ ਹਨ ਜੋ ਇਹਨਾਂ ਬਿਮਾਰੀਆਂ ਨੂੰ ਰੋਕ ਸਕਦੀਆਂ ਹਨ ਇਸ ਲਈ ਸਮਾਂ ਬੀਤਣ ਨਾਲ ਅਜੇ ਵੀ ਲੋਕਾਂ ਵਿੱਚ ਇਸ ਦਾ ਬਦਤਰਹੋਣਾ ਜਾਰੀ ਰਹੇਗਾ।

 

ਕੀ ਮੈਂ ਖੁਦ ਨੂੰ ਮਨੋਰੋਗ ਹੋਣ ਤੋਂ ਰੋਕ ਸਕਦਾ/ਸਕਦੀ ਹਾਂ?

ਖੁਦ ਨੂੰ ਮਨੋਰੋਗਹੋਣ ਤੋਂ ਰੋਕਣ ਲਈ ਕੋਈ ਪੱਕਾ ਤਰੀਕਾ ਨਹੀਂ ਹੈ, ਪਰ ਕੁਝ ਚੀਜ਼ਾਂ ਤੁਸੀਂ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਇਸਦੇ ਹੋਣ ਦੀ ਸੰਭਾਵਨਾ ਘੱਟ ਸਕਦੀ ਹੈ।

ਆਪਣੇ ਡਾਕਟਰ ਨੂੰ ਆਪਣੇ ਦਿਲ ਦੀ ਸਿਹਤ ਦੀ ਜਾਂਚ ਕਰਨ ਲਈ ਕਹੋ, ਜਿਸ ਵਿੱਚ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਸ਼ਾਮਲ ਹਨ, ਅਤੇ ਜੇ ਉਹ ਬਹੁਤ ਜ਼ਿਆਦਾ ਹੈ ਤਾਂ ਉਹਨਾਂ ਦੀ ਸਲਾਹ ਨੂੰ ਮੰਨੋ।
ਜੇ ਤੁਹਾਨੂੰ ਡਾਇਬਟੀਜ਼ ਹੈ ਤਾਂ ਆਪਣੇ ਡਾਕਟਰ ਦੀ ਸਲਾਹ ਮੰਨੋ।

ਸਿਗਰਟਨੋਸ਼ੀ ਨਾ ਕਰੋ।
ਢੇਰ ਸਾਰੇ ਫਲ ਅਤੇ ਸਬਜ਼ੀਆਂ ਨਾਲ ਸੰਤੁਲਿਤ ਭੋਜਨ ਖਾਓ।

ਆਪਣੇ ਭਾਰ ਨੂੰ ਸਿਹਤਮੰਦ ਰੱਖੋ।
ਸਰਗਰਮ ਰਹੋ ਅਤੇ ਬਹੁਤ ਜ਼ਿਆਦਾ ਸਮਾਂ ਬੈਠੇ ਨਾ ਰਹਿਣ ਦੀ ਕੋਸ਼ਿਸ਼ ਕਰੋ।

ਗਤੀਵਿਧੀਆਂ ਜਾਂ ਸਮਾਜਿਕ ਸਮੂਹਾਂ, ਜਿਹਨਾਂ ਦਾ ਤੁਸੀਂ ਆਨੰਦ ਮਾਣਦੇ ਹੋ, – ਰਾਹੀਂਆਪਣੇ ਦਿਮਾਗ ਦੀ ਵਰਤੋਂ ਕਰਦੇ ਰਹੋ।
ਪ੍ਰਤੀ ਹਫ਼ਤੇ ਸ਼ਰਾਬ ਦੇ 14 ਯੂਨਿਟਾਂ ਤੋਂ ਜ਼ਿਆਦਾ ਨਾ ਪੀਓ।

 


ਇਹ ਪਰਚਾ ਨਵੰਬਰ 2018 ਵਿਚ ਅਪਡੇਟ ਕੀਤਾ ਗਿਆ ਸੀ ਅਤੇ ਨਵੰਬਰ 2020 ਵਿਚ ਇਸਦੀ ਸਮੀਖਿਆ ਕੀਤੀ ਜਾਵੇਗੀ